ਮੋਬਾਈਲ ਸੁਰੱਖਿਆ ਸੁਝਾਅ

ਸਮਾਰਟਫੋਨ ਦੀਆਂ ਲਗਾਤਾਰ ਵੱਧਦੀਆਂ ਹੋਈਆਂ ਸਮਰੱਥਾਵਾਂ ਹਰੇਕ ਪੀੜੀ ਲਈ ਇਕ ਲੋੜ ਵਿੱਚ ਬਦਲ ਰਹੀਆਂ ਹਨ ਅਤੇ ਤੇਜ਼ੀ ਨਾਲ ਦੁਰਭਾਵਨਾਪੂਰਨ ਹਮਲਿਆਂ ਲਈ ਆਕਰਸ਼ਕ ਟੀਚਾ ਬਣ ਰਹੀਆਂ ਹਨ। ਮੋਬਾਈਲ ਫੋਨ ਰਵਾਇਤੀ ਡੈਸਕਟਾਪ ਕੰਪਿਊਟਰਾਂ ਦੀ ਤੁਲਨਾ ਵਿੱਚ ਕਈ ਜ਼ਿਆਦਾ ਕਾਰਜ ਪ੍ਰਦਾਨ ਕਰਦੇ ਹਨ, ਹਾਲਾਂਕਿ ਸਮਾਨ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲੀਅਤ ਵਿੱਚ ਉਹਨਾਂ ਦੀ ਗਤੀਸ਼ੀਲਤਾ ਉਹਨਾਂ ਨੂੰ ਇਕ ਨਿਸ਼ਚਿਤ ਸਥਾਨ ’ਤੇ ਸਿਸਟਮ ਦੇ ਜ਼ੋਖਮ ਤੋਂ ਅਲੱਗ ਅਤੇ ਹੋਰ ਵੀ ਵਧੇਰੇ ਜ਼ੋਖਮਾਂ ਲਈ ਉਜਾਗਰ ਕਰਦੀ ਹੈ। ਇਹਨਾਂ ਮੋਬਾਈਲ ਫੋਨਾਂ ’ਤੇ ਆਮ ਤੌਰ ’ਤੇ ਵੋਰਮਜ਼, ਟਰੋਜਨਸ ਹੋਰਸਸ ਜਾਂ ਹੋਰ ਵਾਇਰਸ ਪਰਿਵਾਰਾਂ ਦੁਆਰਾ ਹਮਲਾ ਕੀਤਾ ਜਾਂਦਾ ਹੈ ਜੋ ਕਿ ਤੁਹਾਡੀ ਗੁਪਤਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਦੇ ਹਨ ਅਤੇ ਡਿਵਾਈਸ ’ਤੇ ਪੂਰਨ ਕੰਟਰੋਲ ਰੱਖਦੇ ਹਨ।
ਆਪਣੇ ਮੋਬਾਈਲ ਫੋਨ ਦੀ ਸੁਰੱਖਿਆ ਲਈ ਕੁਝ ਅਹਿਮ ਉਪਾਅ ਇਸ ਤਰਾਂ ਹਨ।
ਆਪਣੇ ਮੋਬਾਈਲ ਫੋਨਾਂ ਦੀ ਵਰਤੋਂ ਕਰਨ ਤੋਂ
- ਕਦਮ 1: ਆਪਣਾ ਮੋਬਾਈਲ ਫੋਨ ਸੈੱਟ ਕਰਨ ਲਈ ਨਿਰਮਾਤਾ ਦੇ ਮੈਨੁਅਲ ਨੂੰ ਧਿਆਨ ਨਾਲ ਪੜੋ ਅਤੇ ਉਸ ਦੀ ਪਾਲਣਾ ਕਰੋ।
- ਕਦਮ 2: ਜੇਕਰ ਤੁਸੀਂ ਆਪਣੇ ਮੋਬਾਈਲ ਨੂੰ ਟਰੈਕ ਕਰਨਾ ਚਾਹੁੰਦੇ ਹੋ, ਤਾਂ ਅੰਤਰਰਾਸ਼ਟਰੀ ਮੋਬਾਈਲ ਉਪਕਰਨ ਪਛਾਣ ਸੰਖਿਆ ਰਿਕਾਰਡ ਕਰੋ।
- ਨੋਟ: ਇਹ ਸਾਮੱਗਰੀ ਫੋਨ ਦੀ ਬੈਟਰੀ ਦੇ ਹੇਠਾਂ ਛਪੀ ਹੋਈ ਹੈ, ਤੁਸੀਂ ਫੋਨ ’ਤੇ *#06# ਕੁੰਜੀ ਦਬਾ ਕੇ ਇਸ ਤੱਕ ਪਹੁੰਚ ਕਰ ਸਕਦੇ ਹੋ।
ਉਹ ਮੋਬਾਈਲ ਖਤਰੇ ਜਿਹਨਾਂ ਤੋਂ ਤੁਸੀਂ ਇਹਨਾਂ ਦੀ ਰੱਖਿਆ ਕਰ ਸਕਦੇ ਹੋ
- ਤੁਹਾਡੇ ਮੋਬਾਈਲ ਫੋਨ ਜਾਂ ਹੋਰ ਗੁਆਚੇ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨ ਤੱਕ ਅਣਅਧਿਕਾਰਤ/ਜਾਣ-ਬੁੱਝ ਕੇ ਭੌਤਿਕ ਪਹੁੰਚ ਦੇ ਸਬੰਧ ਵਿੱਚ ਡਿਵਾਈਸ ਅਤੇ ਡੈਟਾ ਸੁਰੱਖਿਆ ਖਤਰੇ।
- ਕੁਨੈਕਟੀਵਿਟੀ ਸੁਰੱਖਿਆ ਖਤਰੇ, ਬਲੂਟੁੱਥ, ਵਾਈ-ਫਾਈ, ਯੂਐਸਬੀ ਆਦਿ ਦੇ ਮਾਧਿਅਮ ਨਾਲ ਅਗਿਆਤ ਸਿਸਟਮ ਅਤੇ ਨੈੱਟਵਰਕ ਤੋਂ ਮੋਬਾਈਲ ਫੋਨ ਦੀ ਕੁਨੈਕਟੀਵਿਟੀ ਦੇ ਸਬੰਧ ਵਿੱਚ ਖਤਰਾ
- ਐਪਸ ਅਤੇ ਓਐਸ ਸੁਰੱਖਿਆ ਮੋਬਾਈਲ ਐਪਲੀਕੇਸ਼ਨ ਅਤੇ ਆਪਰੇਟਿੰਗ ਸਿਸਟਮ ਵਿੱਚ ਕਮਜ਼ੋਰੀਆਂ ਤੋਂ ਉਤਪੰਨ ਹੋਣ ਵਾਲੇ ਮੋਬਾਈਲ ਫੋਨ ਦੇ ਖਤਰੇ
ਮੋਬਾਈਲ ਫੋਨਾਂ ਵਿਰੁੱਧ ਹਮਲਿਆਂ ਦੇ ਨਤੀਜੇ ਕੀ ਹਨ?
- ਮੋਬਾਈਲ ਫੋਨ ਦੇ ਮਾਧਿਅਮ ਨਾਲ ਸਟੋਰ ਕੀਤੇ ਗਏ/ਸੰਚਾਰਿਤ ਕੀਤੇ ਗਏ ਉਪਯੋਗਕਰਤਾ ਦੇ ਗੁਪਤ ਡੈਟਾ ਦਾ ਉਜਾਗਰ ਹੋਣਾ।
- ਦੁਰਭਾਵਨਾਪੂਰਨ ਸਾਫਟਵੇਅਰ ਦੇ ਮਾਧਿਅਮ ਨਾਲ ਪ੍ਰੀਮੀਅਮ ਅਤੇ ਜ਼ਿਆਦਾ ਕੀਮਤ ਵਾਲੇ ਐਸਐਮਐਸ ਅਤੇ ਕਾਲ ਸੇਵਾਵਾਂ ਦੇ ਅਗਿਆਤ ਉਪਯੋਗ ਕਾਰਨ ਪੈਸੇ ਦੀ ਹਾਨੀ।
- ਨਿੱਜਤਾ ’ਤੇ ਹਮਲਾ, ਜਿਸ ਵਿੱਚ ਕਿ ਨਿੱਜੀ ਸੰਦੇਸ਼ਾਂ ਅਤੇ ਕਾਲਾਂ ਨੂੰ ਅਣਅਧਿਕਾਰਤ ਰੂਪ ਵਿੱਚ ਦੇਖਣਾ ਅਤੇ ਸਥਾਨ ਟਰੈਕਿੰਗ ਸ਼ਾਮਲ ਹਨ।
- ਤੁਹਾਡੇ ਸਮਾਰਟਫੋਨ ’ਤੇ ਕੋਈ ਕੰਟਰੋਲ ਨਹੀਂ ਹੈ, ਜਿਸ ਦੇ ਨਤੀਜੇ ਵਜੋਂ ਦੁਰਭਾਵਨਾਪੂਰਨ ਹਮਲੇ ਹੁੰਦੇ ਹਨ।
ਮੋਬਾਈਲ ਡੈਟਾ ਸੁਰੱਖਿਆ ਜ਼ੋਖਮਾਂ ਨੂੰ ਘੱਟ ਕਰਨਾ
ਮੋਬਾਈਲ ਡੈਟਾ ਸੁਰੱਖਿਆ ਜ਼ੋਖਮਾਂ ਨੂੰ ਘੱਟ ਕਰਨਾ
ਮੋਬਾਈਲ ਡਿਵਾਈਸਾਂ ਲਈ ਕੀ ਕਰੀਏ ਅਤੇ ਕੀ ਨਾ ਕਰੀਏ
ਕੀ ਕਰੀਏ
IMEIਨੰਬਰ ਰਿਕਾਰਡ ਕਰੋ:
- ਅਦੁੱਤੀ 15 ਅੰਕਾਂ ਦਾ IMEI ਨੰਬਰ ਤੁਹਾਨੂੰ ਆਪਣਾ ਫੋਨ ਗੁਆਚ ਜਾਣ ਦੀ ਸਥਿਤੀ ਵਿੱਚ ਸ਼ਿਕਾਇਤ ਦਰਜ ਕਰਾਉਣ ਦੀ ਇਜਾਜ਼ਤ ਦਿੰਦਾ ਹੈ। ਇਹ ਤੁਹਾਨੂੰ ਇਕ ਸੇਵਾ ਪ੍ਰਦਾਤਾ ਦੇ ਮਾਧਿਅਮ ਨਾਲ ਆਪਣੇ ਮੋਬਾਈਲ ਫੋਨ ਨੂੰ ਟਰੈਕ ਕਰਨ ਵਿੱਚ ਸਹਾਇਤਾ ਕਰੇਗਾ।
ਡਿਵਾਈਸ ਲੌਕਿੰਗ ਸਮਰੱਥ ਬਣਾਓ:
- ਅਦੁੱਤੀ 15 ਅੰਕਾਂ ਦਾ IMEI ਨੰਬਰ ਤੁਹਾਨੂੰ ਆਪਣਾ ਫੋਨ ਗੁਆਚ ਜਾਣ ਦੀ ਸਥਿਤੀ ਵਿੱਚ ਸ਼ਿਕਾਇਤ ਦਰਜ ਕਰਾਉਣ ਦੀ ਇਜਾਜ਼ਤ ਦਿੰਦਾ ਹੈ। ਇਹ ਤੁਹਾਨੂੰ ਇਕ ਸੇਵਾ ਪ੍ਰਦਾਤਾ ਦੇ ਮਾਧਿਅਮ ਨਾਲ ਆਪਣਾ ਫੋਨ ਟਰੈਕ ਕਰਨ ਵਿੱਚ ਸਹਾਇਤਾ ਕਰੇਗਾ।
SIMਕਾਰਡ ਨੂੰ ਲੌਕ ਕਰਨ ਲਈPINਕੋਡ ਦਾ ਇਸਤੇਮਾਲ ਕਰੋ
- ਤੁਹਾਡੇ SIM ਕਾਰਡ (ਸਬਸਕ੍ਰਾਈਬਰ ਪਛਾਣ ਮੌਡਿਊਲ) ਲਈ ਇਕ PIN ਕੋਡ (ਨਿੱਜੀ ਪਛਾਣ ਸੰਖਿਆ) ਇਕ ਵਾਰ ਚੋਰੀ ਹੋ ਜਾਣ ’ਤੇ ਲੁਟੇਰਿਆਂ ਨੂੰ ਤੁਹਾਡੇ ਫੋਨ ਦਾ ਉਪਯੋਗ ਕਰਨ ਤੋਂ ਰੋਕੇਗਾ। ਤੁਹਾਡੇ ਦੁਆਰਾ SIM ਸੁਰੱਖਿਆ ਚਾਲੂ ਕਰਨ ਤੋਂ ਬਾਅਦ, ਹਰ ਵਾਰਾ ਫੋਨ ਚਾਲੂ ਹੋਣ ’ਤੇ ਇਹ SIM PIN ਮੰਗੇਗਾ।
- ਆਪਣੇ ਮੈਮਰੀ ਕਾਰਡ ਵਿੱਚ ਸਟੋਰ ਕੀਤੇ ਡੈਟਾ ਨੂੰ ਸੁਰੱਖਿਅਤ ਕਰਨ ਲਈ ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ।
ਗੁਆਚੀਆਂ ਜਾਂ ਚੋਰੀ ਹੋਈਆਂ ਡਿਵਾਈਸਾਂ ਦੀ ਰਿਪੋਰਟ ਕਰੋ
- ਜੇਕਰ ਤੁਹਾਨੂੰ ਕੋਈ ਗੁਆਚੀ ਹੋਈ/ਚੋਰੀ ਹੋਈ ਡਿਵਾਈਸ ਮਿਲਦੀ ਹੈ,ਤਾਂ ਤੁਰੰਤ ਇਸ ਦੀ ਰਿਪੋਰਟ ਨਜ਼ਦੀਕੀ ਪੁਲਿਸ ਸਟੇਸ਼ਨ ਅਤੇ ਸਬੰਧਿਤ ਸੇਵਾ ਪ੍ਰਦਾਤਾ ਨੂੰ ਕਰੋ।
ਮੋਬਾਈਲ ਟਰੈਕਿੰਗ ਖਾਸੀਅਤ ਦਾ ਇਸਤੇਮਾਲ ਕਰੋ
- ਇਹ ਗੁਆਚ ਜਾਣ/ਚੋਰੀ ਹੋ ਜਾਣ ਦੀ ਸਥਿਤੀ ਵਿੱਚ ਤੁਹਾਡੇ ਫੋਨ ਨੂੰ ਟਰੈਕ ਕਰਨ ਵਿੱਚ ਤੁਹਾਡੀ ਸਹਾਇਤਾ ਕਰੇਗਾ। ਇਹ ਸਹੂਲਤ ਸਵੈਚਾਲਿਤ ਰੂਪ ਵਿੱਚ ਤੁਹਾਡੀ ਪਸੰਦ ਦੇ ਦੋ ਪਹਿਲਾਂ ਤੋਂ ਚੁਣੇ ਗਏ ਫੋਨ ਨੰਬਰਾਂ ’ਤੇ ਇਕ ਸੰਦੇਸ਼ ਨੂੰ ਸਮਰੱਥ ਕਰਦੀ ਹੈ, ਹਰ ਵਾਰ ਜਦੋਂ ਇਕ ਨਵਾਂ SIM ਕਾਰਡ ਪਾਇਆ ਜਾਂਦਾ ਹੈ।
ਕੀ ਨਾ ਕਰੀਏ
- ਇਹ ਸੁਨਿਸ਼ਚਿਤ ਕਰੋ ਕਿ ਤੁਹਾਡਾ ਮੋਬਾਈਲ ਕਦੇ ਵੀ ਅਨਅਟੈਂਡਡ ਨਾ ਰਹੇ।
- ਆਪਣੀਆਂ ਐਪਲੀਕੇਸ਼ਨਾਂ ਜਿਵੇਂਕਿ ਕੈਮਰਾ, ਆਡੀਓ/ਵੀਡੀਓ ਪਲੇਅਰ ਅਤੇ ਹੋਰ ਕੁਨੈਕਸ਼ਨ ਜਿਵੇਂਕਿ ਬਲੂਟੁੱਥ, ਵਾਈ-ਫਾਈ ਜਦੋਂ ਉਪਯੋਗ ਵਿੱਚ ਨਾ ਹੋਵੇ ਤਾਂ ਬੰਦ ਕਰ ਦਿਓ ਕਿਉਂਕਿ ਇਹ ਸੁਰੱਖਿਆ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ ਅਤੇ ਬੈਟਰੀ ਖਤਮ ਕਰ ਸਕਦੀਆਂ ਹਨ।