ਸੁਰੱਖਿਆ ਸਵਾਲਾਂ ਦੇ ਨਾਲ

ਸੁਰੱਖਿਆ ਦਾ ਇਕ ਵਾਧੂ ਪੱਧਰ ਜੋੜੋ

ਸੁਰੱਖਿਆ ਸਵਾਲ ਕੀ ਹਨ?

ਸੁਰੱਖਿਆ ਸਵਾਲ ਇਕ ਸੁਰੱਖਿਆ ਵਿਸ਼ੇਸ਼ਤਾ ਹੈ ਜੋ ਕਿ ਵਾਧੂ ਪੱਧਰ ਦੀ ਸੁਰੱਖਿਆ ਜੋੜਦੀ ਹੈ। ਤੁਸੀਂ ਆਪਣੀ ਪਸੰਦ ਦੇ ਕੋਈ ਵੀ ਤਿੰਨ ਸਵਾਲਾਂ ਦੇ ਜਵਾਬ ਦੇਣ ਲਈ ਸੁਤੰਤਰ ਹੋ। ਤੁਹਾਡੇ ਦੁਆਰਾ ਹੁਣੇ ਦਿੱਤੇ ਗਏ ਜਵਾਬਾਂ ਨੂੰ ਰਿਕਾਰਡ ਕੀਤਾ ਜਾਵੇਗਾ ਅਤੇ ਪੂਰੀ ਤਰਾਂ ਨਾਲ ਗੁਪਤ, ਰੱਖਿਆਤਮਕ ਅਤੇ ਸੁਰੱਖਿਅਤ ਰੱਖਿਆ ਜਾਵੇਗਾ। ਸਾਡਾ ਸੁਰੱਖਿਆ ਇੰਜਨ ਤੁਹਾਡੀ ਸੁਰੱਖਿਆ ਲਈ ਪਿੱਠਭੂਮੀ ਵਿੱਚ ਚਲਦਾ ਰਹੇਗਾ ਅਤੇ ਤੁਹਾਡੇ ਤੋਂ ਇਕ ਸਵਾਲ ਪੁੱਛ ਸਕਦਾ ਹੈ ਜੇਕਰ (ਅਤੇ ਸਿਰਫ ਤਾਂ) ਇਹ ਤੁਹਾਡੇ ਆਮ ਔਨਲਾਈਨ ਬੈਂਕਿੰਗ ਉਪਯੋਗ ਵਿਵਹਾਰ ਤੋਂ ਕੋਈ ਵਿਚਲਨ ਦੇਖਦਾ ਹੈ। ਪੁੱਛੇ ਜਾਣ ’ਤੇ, ਤੁਹਾਨੂੰ ਸਵਾਲ ਦਾ ਜਵਾਬ ਬਿਲਕੁਲ ਉਸੇ ਤਰੀਕੇ ਨਾਲ ਦੇਣਾ ਪਵੇਗਾ ਜਿਵੇਂਕਿ ਤੁਸੀਂ ਪਹਿਲਾਂ ਇਸ ਦਾ ਉੱਤਰ ਦਿੱਤਾ ਸੀ।

 

ਕਿਰਪਾ ਕਰ ਕੇ ਇਹ ਨੋਟ ਕਰੋ ਕਿ ਤੁਹਾਡੇ ਜਵਾਬਾਂ ਦਾ ਉਪਯੋਗ ਸਿਰਫ ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਕੀਤਾ ਜਾਵੇਗਾ ਜਦੋਂ ਸਾਡਾ ਸੁਰੱਖਿਆ ਇੰਜਨ ਤੁਹਾਡੇ ਆਮ ਵਿਵਹਾਰ ਤੋਂ ਕੋਈ ਵਿਚਲਨ ਦੇਖਦਾ ਹੈ।

 

ਇਹਨਾਂ ਸੁਰੱਖਿਆ ਸਵਾਲਾਂ ਨੂੰ ਸੈੱਟ ਕਰਦੇ ਸਮੇਂ ਮੈਨੂੰ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ?

ਅਜਿਹੇ ਤਿੰਨ ਸਵਾਲ ਹਨ ਜਿਹਨਾਂ ਨੂੰ ਕਿ ਤੁਸੀਂ ਆਪਣੇ ਨਿੱਜੀ ਉੱਤਰਾਂ ਨਾਲ ਸੈੱਟ ਕੀਤਾ ਹੈ ਜੋ ਤੁਹਾਡੀ ਪਛਾਣ ਦੀ ਤਸਦੀਕ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਇਹਨਾਂ ਸਵਾਲਾਂ ਨੂੰ ਸੈੱਟ ਕਰਦੇ ਸਮੇਂ ਤੁਹਾਨੂੰ ਨਿਮਨਲਿਖਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:

  • ਇਹ ਤੁਹਾਡੇ ਲਈ ਨਿੱਜੀ ਹੋਣੇ ਚਾਹੀਦੇ ਹਨ
  • ਇਹ ਤੁਹਾਡੇ ਲਈ ਯਾਦ ਰੱਖਣੇ ਸੌਖੇ ਪਰ ਕਿਸੇ ਹੋਰ ਲਈ ਬੁੱਝਣੇ ਔਖੇ ਹੋਣੇ ਚਾਹੀਦੇ ਹਨ
  • ਇਹ ਸ਼ੋਸ਼ਲ ਮੀਡੀਆ ’ਤੇ ਤੁਹਾਡੀ ‘ਜਨਤਕ’ਪ੍ਰੋਫਾਈਲ ਤੋਂ ਨਹੀਂ ਹੋਣੇ ਚਾਹੀਦੇ ਹਨ
  • ਇਹਨਾਂ ਜਵਾਬਾਂ ਦਾ ਖੁਲਾਸਾ ਕਿਸੇ ਹੋਰ ਅੱਗੇ ਨਹੀਂ ਕਰਨਾ ਚਾਹੀਦਾ ਹੈ
 

ਨੋਟ ਕਰੋ ਕਿ ਕੋਈ ਵੀ ਅਧਿਕਾਰਤ ਬੈਂਕ ਕਰਮਚਾਰੀ ਇਹ ਸਵਾਲ ਕਦੇ ਨਹੀਂ ਪੁੱਛੇਗਾ।

 

ਮੈਨੂੰ ਇਹ ਸਵਾਲ ਕਦੋਂ ਪੁੱਛੇ ਜਾਣਗੇ?

ਤੁਹਾਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਲਈ ਸਾਡਾ ਸੁਰੱਖਿਆ ਇੰਜਨ ਪਿੱਠਭੂਮੀ ਵਿੱਚ ਚਲਦਾ ਰਹੇਗਾ। ਸਾਡਾ ਸਿਸਟਮ ਤੁਹਾਡੇ ਤੋਂ ਇਕ ਸਵਾਲ ਪੁੱਛ ਸਕਦਾ ਹੈ ਜੇਕਰ (ਅਤੇ ਸਿਰਫ ਤਾਂ) ਇਹ ਤੁਹਾਡੇ ਆਮ ਔਨਲਾਈਨ ਬੈਂਕਿੰਗ ਉਪਯੋਗ ਵਿਵਹਾਰ ਤੋਂ ਕੋਈ ਵਿਚਲਨ ਦੇਖਦਾ ਹੈ।

ਜਦੋਂ ਤੁਸੀਂ ਕੋਈ ਲੈਣ-ਦੇਣ ਪੂਰਾ ਕਰ ਰਹੇ ਹੋ ਜਾਂ ਔਨਲਾਈਨ ਬੈਂਕਿੰਗ ਵਿੱਚ ਲੌਗਿਨ ਕਰ ਰਹੇ ਹੋ, ਤਾਂ ਤੁਹਾਨੂੰ ਸੰਕੇਤ ਦਿੱਤਾ ਜਾ ਸਕਦਾ ਹੈ। ਇਹ ਸੰਕੇਤ ਔਨਲਾਈਨ ਬੈਂਕਿੰਗ ਵਿੱਚ ਤੁਹਾਡੀ ਪਛਾਣ ਦੀ ਤਸਦੀਕ ਕਰਨ ਲਈ ਹੋਵੇਗਾ।

ਇਹ ਸੁਰੱਖਿਆ ਵਿੱਚ ਸੁਧਾਰ ਕਿਵੇਂ ਕਰਦਾ ਹੈ?

ਸੁਰੱਖਿਆ ਸਵਾਲ ਇਕ ਸੁਰੱਖਿਆ ਵਿਸ਼ੇਸ਼ਤਾ ਹੈ ਜੋ ਕਿ ਵਾਧੂ ਪੱਧਰ ਦੀ ਸੁਰੱਖਿਆ ਜੋੜਦੀ ਹੈ। ਇਹ ਸਵਾਲ ਅਤੇ ਜਵਾਬ ਤੁਹਾਡੇ ਲਈ ਨਿੱਜੀ ਹਨ ਅਤੇ ਤੁਹਾਡੀ ਪਛਾਣ ਦੀ ਤਸਦੀਕ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਇਹ ਸੁਰੱਖਿਆ ਸਵਾਲਾਂ ਦੇ ਨਾਲ-ਨਾਲ ਇੰਡਸਇੰਡ ਇੰਟਰਨੈੱਟ ਬੈਂਕਿੰਗ ਨੂੰ ਹੋਰ ਵੀ ਸੁਰੱਖਿਅਤ ਬਨਾਉਣ ਲਈ ਸੁਰੱਖਿਆ ਉਪਾਵਾਂ ਦੀ ਇਕ ਲੜੀ ਹੈ, ਜਿਸ ਵਿੱਚ ਕਿ ਧੋਖਾਧੜੀ ਦਾ ਪਤਾ ਲਗਾਉਣ ਵਾਲਾ ਸਿਸਟਮ, ਇੰਕ੍ਰਿਪਸ਼ਨ, ਫਾਇਰਵਾਲ ਅਤੇ ਸਵੈਚਾਲਿਤ ਟਾਈਮ-ਆਊਟ ਸ਼ਾਮਲ ਹਨ।

 

ਉਦਾਹਰਨਾਂ

ਇੱਥੇ ਦਿੱਤੇ ਗਏ ਜਵਾਬ ਸਿਰਫ ਸੰਕੇਤਕ ਹਨ। ਕਿਰਪਾ ਕਰ ਕੇ ਬਿਲਕੁਲ ਇਹੀ ਜਵਾਬਾਂ ਦੀ ਵਰਤੋਂ ਨਾ ਕਰੋ।

  • ਤੁਹਾਡਾ ਵੈਕੇਸ਼ਨ ਹੋਮ (ਛੁੱਟੀਆਂ ਮਨਾਉਣ ਵਾਲਾ ਘਰ) ਕਿਸ ਸ਼ਹਿਰ ਵਿੱਚ ਹੈ?
    ਨੈਨੀਤਾਲ (ਇਹ ਜਵਾਬ ਤੁਹਾਡੀ ਸ਼ੋਸ਼ਲ ਮੀਡੀਆ ਪ੍ਰੋਫਾਈਲ ਤੋਂ ਨਹੀਂ ਜਾਣਿਆ ਜਾਣਾ ਚਾਹੀਦਾ ਹੈ)
  • ਤੁਹਾਡੇ ਪਹਿਲੇ ਪਾਲਤੂ ਜਾਨਵਰ ਦਾ ਨਾਮ ਕੀ ਸੀ?
    ਰੂਸਟਰ (ਜਵਾਬ ਤੁਹਾਡੇ ਲਈ ਨਿੱਜੀ ਹੋਣਾ ਚਾਹੀਦਾ ਹੈ)
  • ਜਿਸ ਕੰਪਨੀ ਵਿੱਚ ਤੁਸੀਂ ਪਹਿਲੀ ਵਾਰ ਕੰਮ ਕੀਤਾ ਸੀ, ਉਸ ਦਾ ਨਾਮ ਕੀ ਸੀ?
    ਏਬੀਸੀ ਲਿਮਟਿਡ (ਇਜਾਜ਼ਤਯੋਗ ਨਹੀਂ ਹੈ ਕਿਉਂਕਿ ਇਹ ਜਵਾਬ ਸਾਮਾਜਿਕ ਮੰਚਾਂ ’ਤੇ ਆਸਾਨੀ ਨਾਲ ਉਪਲੱਬਧ ਹੈ)
  • ਤੁਹਾਡਾ ਨਿੱਕ ਨੇਮ ਕੀ ਹੈ?
    AAA ਜਾਂ PQR (ਇਜਾਜ਼ਤਯੋਗ ਨਹੀਂ ਹੈ ਕਿਉਂਕਿ ਸਮਾਨ ਅੱਖਰਾਂ ਦੇ ਦੁਹਰਾਅ ਦੀ ਇਜਾਜ਼ਤ ਨਹੀਂ ਹੈ)