ਤੁਹਾਡੇ ਕਾਰਡ ਦੀ ਜਾਣਕਾਰੀ
ਨੂੰ ਸੁਰੱਖਿਅਤ ਰੱਖਣ ਦੇ ਤਰੀਕੇ
- ਬੈਂਕ ਦੁਆਰਾ ਭੇਜੀਆਂ ਜਾਣ ਵਾਲੀਆਂ ਸੂਚਨਾਵਾਂ ਉੱਤੇ ਧਿਆਨ ਦਿਓ, ਜਿਵੇਂ ਟ੍ਰਾਂਜ਼ੈਕਸ਼ਨ ਦੀਆਂ ਸੂਚਨਾਵਾਂ, ਪਤੇ/ ਮੋਬਾਇਲ ਨੰਬਰ ਵਿੱਚ ਬਦਲਾਵ ਵਗੈਰਾ, ਅਤੇ ਕੋਈ ਵੀ ਗੜਬੜੀ ਹੋਣ ਉੱਤੇ ਬੈਂਕ ਨੂੰ ਸੂਚਿਤ ਕਰੋ।
- ਬੈਂਕ ਨੂੰ ਦਿੱਤੇ ਗਏ ਮੋਬਾਇਲ ਨੰਬਰ ਜਾਂ ਪਤੇ ਵਿੱਚ ਕੋਈ ਵੀ ਬਦਲਾਵ ਹੋਣ ਉੱਤੇ ਬੈਂਕ ਨੂੰ ਤੁਰੰਤ ਸੂਚਿਤ ਕਰੋ।
- ਆਪਣੇ ਪਰਸਨਲ ਆਈਡੇਂਟੀਫਿਕੇਸ਼ਨ ਨੰਬਰ (ਪਿੰਨ) ਨੂੰ ਯਾਦ ਕਰੋ, ਇਸਨੂੰ ਨਿਯਮਤ ਰੂਪ ਤੋਂ ਬਦਲਦੇ ਰਹੋ ਅਤੇ (ਪਿੰਨ) ਨੰਬਰ ਨਾਲ ਜੁੜੇ ਸਾਰੇ ਕਾਗਜ਼ੀ ਦਸਤਾਵੇਜ਼ ਨਸ਼ਟ ਕਰ ਦਿਓ।
- ਸੁਨਿਸ਼ਚਿਤ ਕਰੋ ਕਿ ਕਿਸੇ ਵਿਕ੍ਰੇਤਾ ਆਊਟਲੇਟ ਦੇ ਵਿੱਚ ਟ੍ਰਾਂਜ਼ੈਕਸ਼ਨ ਤੋਂ ਬਾਅਦ ਤੁਹਾਨੂੰ ਵਾਪਸ ਕੀਤਾ ਗਿਆ ਕ੍ਰੈਡਿਟ/ਡੈਬਿਟ ਕਾਰਡ ਤੁਹਾਡਾ ਹੀ ਹੈ।
- ਵਿਕ੍ਰੇਤਾ ਆਊਟਲੇਟ ਵਿਖੇ ਤੁਹਾਡੀ ਮੌਜੂਦਗੀ ਵਿੱਚ ਤੁਹਾਡਾ ਕ੍ਰੈਡਿਟ/ਡੈਬਿਟ ਕਾਰਡ ਸਵਾਇਪ ਕਰਨ ਦੀ ਮੰਗ ਕਰੋ।
- ਟ੍ਰਾਂਜ਼ੈਕਸ਼ਨ ਦੇ ਬਾਅਦ ਰਾਸ਼ੀ ਦੀ ਪੁਸ਼ਟੀ ਦੇ ਲਈ ਟ੍ਰਾਂਜ਼ੈਕਸ਼ਨ ਦੀ ਸੂਚਨਾ ਦੇ ਮੈਸੇਜ ਦੀ ਜਾਂਚ ਕਰੋ।
- ਸੁਨਿਸ਼ਚਿਤ ਕਰੋ ਕਿ ਪੀਓਐਸ ਮਸ਼ੀਨਾਂ ਅਤੇ ਏਟੀਐਮ ਵਿੱਚ ਪਿੰਨ ਪਾਉਂਦੇ ਵੇਲੇ ਤੁਹਾਡਾ ਕ੍ਰੈਡਿਟ/ਡੈਬਿਟ ਕਾਰਡ ਕਿਸੇ ਹੋਰ ਨੂੰ ਦਿਖਾਈ ਨਾ ਦੇਵੇ।
- ਕ੍ਰੈਡਿਟ/ਡੈਬਿਟ ਕਾਰਡ ਗੁਆਚ ਜਾਣ ਉੱਤੇ ਜਾਂ ਗਲਤੀ ਨਾਲ ਆਪਣੀ ਜਾਣਕਾਰੀ ਕਿਸੇ ਹੋਰ ਨੂੰ ਦੇਣ ਉੱਤੇ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ।
- ਬੈਂਕ ਦਾ ਕਸਟਮਰ ਕੇਅਰ ਨੰਬਰ ਹਮੇਸ਼ਾ ਆਪਣੇ ਕੋਲ ਰੱਖੋ, ਤਾਂਕਿ ਕਿਸੇ ਵੀ ਸਹਾਇਤਾ/ ਆਪਾਤਕਾਲੀਨ ਸਥਿਤੀ / ਕਾਰਡ ਗੁਆਚਣ/ ਵਿਵਾਦਿਤ ਟ੍ਰਾਂਜ਼ੈਕਸ਼ਨ ਦੇ ਮਾਮਲੇ ਵਿੱਚ ਤੁਸੀਂ ਤੁਰੰਤ ਕਾਲ ਕਰ ਸਕੋ।
- ਝੂਠੇ ਮੈਸੇਜੇਸ / ਕਾਲਸ/ ਈਮੇਲਸ ਤੋਂ ਸਾਵਧਾਨ ਰਹੋ ਅਤੇ ਕਦੀ ਵੀ ਇਹਨਾਂ ਦੇ ਜਵਾਬ ਵਿੱਚ ਆਪਣਾ ਵੇਰਵਾ ਨਾ ਭੇਜੋ।
- ਆਪਣਾ ਕ੍ਰੈਡਿਟ/ਡੈਬਿਟ ਕਾਰਡ ਕਿਸੇ ਨੂੰ ਵੀ ਨਾ ਦਿਓ, ਭਾਵੇਂ ਹੀ ਕੋਈ ਇੰਡਸਇੰਡ ਬੈਂਕ ਦਾ ਪ੍ਰਤੀਨਿਧੀ ਹੋਣ ਦਾ ਦਾਵਾ ਕਿਉਂ ਨਾ ਕਰੇ।
- ਕਿਸੇ ਨੂੰ ਵੀ ਆਪਣਾ ਪਿੰਨ/ਓਟੀਪੀ/ਸੀਵੀਵੀ/ਵੀਬੀਵੀ/ ਮਾਸਟਰ ਸਿਕਓਰ ਪਾਸਵਰਡ ਨਾ ਦੱਸੋ, ਭਾਵੇਂ ਹੀ ਕੋਈ ਇੰਡਸਇੰਡ ਬੈਂਕ ਦਾ ਪ੍ਰਤੀਨਿਧੀ ਹੋਣ ਦਾ ਦਾਵਾ ਕਿਉਂ ਨਾ ਕਰੇ। ਬੈਂਕ ਜਾਂ ਕੋਈ ਵੀ ਸਰਕਾਰੀ ਸੰਸਥਾ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਮੰਗਦੀ।
- ਅਸੁਰੱਖਿਅਤ ਵਾਈ-ਫਾਈ ਨੈਟਵਰਕਸ ਦੇ ਨਾਲ ਆਪਣੇ ਕਾਰਡ/ਖਾਤੇ ਦਾ ਇਸਤੇਮਾਲ ਨਾ ਕਰੋ ਅਤੇ ਨਾ ਹੀ ਸਾਰਵਜਨਿਕ ਸਥਾਨਾਂ ਉੱਤੇ ਇਹੋ ਜਿਹੇ ਨੈਟਵਰਕਸ ਉੱਤੇ ਆਨਲਾਈਨ ਸ਼ਾਪਿੰਗ ਕਰੋ।
- ਏਟੀਐਮ ਵਿੱਚ ਅਨਜਾਣੇ ਲੋਕਾਂ ਕੋਲੋਂ ਸਹਾਇਤਾ ਨਾ ਮੰਗੋ, ਭਾਵੇਂ ਹੀ ਉਹ ਆਪਣੀ ਇੱਛਾ ਨਾਲ ਸਹਾਇਤਾ ਦਾ ਪ੍ਰਸਤਾਵ ਰੱਖਣ।